ਸਤਿ ਸ੍ਰੀ ਅਕਾਲ ਦੋਸਤੋ ਬੜੇ ਦਿਨਾਂ ਤੋਂ ਸਮੱਗਰੀ ਇੱਕਠੀ ਕਰ ਰਿਹਾ ਸਾਂ ਕਿ ਕੁਝ ਲਿਖ ਸਕਾਂ ਤੁਹਾਨੂੰ ਅੱਜ ਦਫ਼ਤਰ ਦਿਨ ਖਤਮ ਕਰਨ ਬਾਅਦ ਕੁਝ ਦੇਰ ਆਰਾਮ ਕਰਨ ਬਾਅਦ ਵਿਚਾਰਾਂ ਨੂੰ ਇੱਕਠਾ ਕਰਕੇ ਲਿਖ ਰਿਹਾ ਹਾਂ, ਕੁਝ ਪੁਰਾਣੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਹੈ ਅਤੇ ਕੁਝ ਨਵੇਂ ਕੰਮਾਂ ਬਾਰੇ ਅਤੇ ਕੁਝ ਖਾਸ ਵੀ ਹੈ:
*) ਸਭ ਤੋਂ ਪਹਿਲਾਂ ਗੱਲ ਨਵੀਂ ਮੇਲਿੰਗ ਲਿਸਟ ਬਾਰੇ: punjabi-l10n (http://lists.sourceforge.net/mailman/listinfo/punjabi-l10n) punjabi-users (http://lists.sourceforge.net/mailman/listinfo/punjabi-users) ਇਨ੍ਹਾਂ ਲਿਸਟ ਦੇ ਮੈਂਬਰ ਬਣਨਾ ਲਾਜ਼ਮੀ ਨਹੀਂ ਹੈ, ਤੁਸੀਂ Gmane ਨੂੰ ਵਰਤ ਸਕਦੇ ਹੋ, ਜੋ ਕਿ ਮੇਲਿੰਗ ਲਿਸਟਾਂ ਨੂੰ ਨਿਊਜ਼ ਗਰੁੱਪ 'ਚ ਬਦਲ ਦਿੰਦਾ ਹੈ। ਹੋਰ ਜਾਣਕਾਰੀ ਲਈ http://www.gmane.org/ ਵੇਖੋ। ਨਿਊਜ਼ ਗਰੁੱਪ ਨਾਂ : news.gmane.org ਇਨ੍ਹਾਂ ਵਿੱਚੋਂ ਦੋਵੇਂ ਲਿਸਟਾਂ ਦੀ ਚੋਣ ਕਰੋ, (http://gmane.org/find.php?list=punjabi ਵੇਖੋ) punjabi-l10n - (comp-internationalization) punjabi-user - (culture.language) ਬੱਸ ਹੁਣ ਤੁਸੀਂ ਬਿਨਾਂ ਕਿਤੇ ਮੈਂਬਰ ਬਣੇ ਦੇ ਲਿਸਟਾਂ ਦੀਆਂ ਮੇਲਾਂ ਵੇਖ ਸਕਦੇ ਹੋ, ਪਰ ਲਿਸਟਾਂ ਉੱਤੇ ਮੇਲਾਂ ਭੇਜਣ ਲਈ ਇਹ ਲਾਜ਼ਮੀ ਹੈ ਕਿ ਮੈਂਬਰ ਬਣਨਾ ਲਾਜ਼ਮੀ ਹੈ *) ਉਪਲੱਬਧ ਡਾਊਨਲੋਡ: Openoffice.org - 2.2 ਪੰਜਾਬੀ ਵਿੱਚ, ਹੁਣ ਡਾਊਨਲੋਡ ਕਰਨਾ ਹੈ ਇੱਕ ਪੈਕੇਜ ਹੀ ਲਿਨਕਸ- http://ooo.services.openoffice.org/pub/OpenOffice.org/cws/upload/localization/localisation19/linux/OOo_2.2.0_070123_LinuxIntel_install_pa-IN.tar.gz ਵਿੰਡੋ- http://ooo.services.openoffice.org/pub/OpenOffice.org/cws/upload/localization/localisation19/windows/OOo_2.2.0_070126_Win32Intel_install_pa-IN.exe ਪਹਿਲੀਂ ਵਾਰ ਪੂਰਾ ਪੈਕੇਜ ਇੱਕ ਵਾਰ ਹੀ ਉਪਲੱਬਧ ਹੋਇਆ ਹੈ। ਫਾਇਰਫਾਕਸ 2.0.0.2 ਪੰਜਾਬੀ 'ਚ, ਲਿਨਕਲ- http://www.mozilla.com/products/download.html?product=firefox-2.0.0.2&os=linux&lang=pa-IN ਵਿੰਡੋ- http://www.mozilla.com/products/download.html?product=firefox-2.0.0.2&os=win&lang=pa-IN ਮੈਕ- http://www.mozilla.com/products/download.html?product=firefox-2.0.0.2&os=osx&lang=pa-IN ਫੇਡੋਰਾ - 7 ਟੈਸਟ 2 ਰੈੱਡ ਹੈੱਟ ਵਲੋਂ ਜਾਰੀ ਕੀਤੇ ਟੈਸਟ ਵਿੱਚ ਗਰਾਫਿਕਸ ਬਹੁਤ ਹੀ ਗਜ਼ਬ ਹਨ, ਬਹੁਤ ਹੀ ਸੋਹਣੀ ਦਿੱਖ ਅਤੇ ਟੂਲਾਂ ਦੀ ਤਾਂ ਬੇਸ਼ੁਮਾਰ ਭਰਮਾਰ ਹੈ। -ਗਨੋਮ 2.18 ਟੈਸਟ -Xfce ਦੀ ਨਵਾਂ ਅਨੁਵਾਦ, ਜਿਸ ਵਿੱਚ ਬਹੁਤੇ ਸ਼ਬਦਾਂ ਨੂੰ ਅੰਗਰੇਜ਼ੀ ਦੇ ਰੂਪ 'ਚ ਰੱਖਿਆ ਹੈ। ਸੂਸੇ 10.3 ਐਲਫ਼ਾ 2 ਨੋਵਲ ਵਲੋਂ ਦਿੱਤੇ ਇਹ ਵਰਜਨ ਵਿੱਚ ਪੰਜਾਬੀ ਉਪਲੱਬਧ ਹੈ (ਹਾਲਾਂਕਿ 3ਜੀ CD 'ਚ ਹੈ), ਪਰ ਇੰਸਟਾਲਰ ਅਤੇ ਸਿਸਟਮ ਡੈਸਕਟਾਪ ਬੇਹੱਦ ਸੋਹਣਾ ਹੈ, ਪੰਜਾਬੀ ਲਿਖਣ ਲਈ ਫੇਡੋਰਾ ਤੋਂ ਵੱਧ ਟੱਕਰਾਂ ਮਾਰਨੀਆਂ ਪੈਂਦੀਆਂ ਹਨ, ਪਰ ਫੇਰ ਵੀ ਬਹੁਤ ਹੀ ਸੌਖਾ ਅਤੇ ਆਸਾਨ ਹੈ। -- ਵੈੱਬ ਸਾਇਟ http://www.satluj.org ਪੰਜਾਬੀ ਟੀਮ ਕੋਲ ਆ ਗਈ ਹੈ, ਅਤੇ ਈ-ਮੇਲ ਖਾਤੇ ਵੀ ਬਣਾਏ ਜਾ ਸਕਦੇ ਹਨ ਸੋਰਸਫੋਰਜ਼ ਨੂੰ ਵਰਤਿਆ ਜਾਵੇਗਾ - http://punjabi.sf.net/ ਵੈੱਬ ਸਾਇਟ ਦਾ ਕੰਮ ਬਹੁਤ ਨਾ ਖਿਲਾਰ ਕੇ ਆਸਾਨ ਜੇਹਾ ਹੀ ਰੱਖਿਆ ਜਾਵੇਗਾ। ---- New Projects: Sunbird - ਮੋਜ਼ੀਲਾ ਕੈਲੰਡਰ ਕਾਰਜ, ਜਿਸ ਦਾ ਅਨੁਵਾਦ ਜਾਰੀ ਹੈ ਦਸਤਾਵੇਜ਼ੀ ਸਹਾਇਤਾ - ਜੋ ਕਿ ਉਪਲੱਬਧ ਕਰਵਾਈ ਫੇਡੋਰਾ 'ਚ ਸਬ (Saab) ਅਤੇ ਅਮਰ-ਲਿੱਪੀ ਫੋਂਟ ਇੰਸਟਾਲ ਕਰਨ ਦਾ ਕੰਮ ਜਾਰੀ ਹੈ ਫੇਡੋਰਾ 'ਚ ਭਾਰੀ ਉਥਲ ਪੁਥਲ ਮੱਚੀ ਹੋਣ ਕਰਕੇ ਇਹ ਕੰਮ ਲਟਕ ਗਿਆ ਜਾਪਦਾ ਹੈ, ਗਨੋਮ ਅਤੇ Xfce ਆਦਿ ਦਾ ਨਵੀਨੀਕਰਨ ਜਾਰੀ ਹੈ, ਜਿਸ ਵਿੱਚ ਤੁਹਾਨੂੰ ਛੇਤੀ ਹੀ ਨਵੇਂ ਸ਼ਬਦ ਮਿਲਣਗੇ, ਜੋ ਕਿ ਅੰਗਰੇਜ਼ੀ ਦੇ ਨੇੜੇ ਹੋਣ ਕਰਕੇ ਭਵਿੱਖ ਦੇ ਹਾਣੀ ਬਣਨਗੇ ਅਤੇ ਤੁਹਾਨੂੰ ਲਾਜ਼ਮੀ ਪਸੰਦ ਆਉਣਗੇ। ਪਦਮਾ (ਨਾ-ਯੂਨੀਕੋਡ ਫੋਟਾਂ ਨੂੰ ਯੂਨੀਕੋਡ 'ਚ ਬਦਲਣ ਦਾ ਪ੍ਰੋਜੈਕਟ) ਠੀਕ ਚੱਲ ਰਿਹਾ ਹੈ ਅਤੇ ਹੋਰ ਫੋਂਟਾਂ ਲਈ ਇਸ ਦਾ ਵਿਸਥਾਰ ਛੇਤੀ ਹੀ ਕਰ ਦਿੱਤਾ ਜਾਵੇਗਾ। (ਅਜੀਤ ਅਖ਼ਬਾਰ ਵਾਸਤੇ ਸਤਲੁਜ ਫੋਂਟ ਪਹਿਲਾਂ ਹੀ ਚੱਲ ਰਹੇ ਹਨ) ਕੇਡੀਈ (KDE) 4 ਅਜੇ ਤਿਆਰ ਨਹੀਂ ਹੈ ਪੂਰੀ ਤਰ੍ਹਾਂ, 6 ਕੁ ਮਹੀਨੇ ਦਾ ਵਕਤ ਹੋਰ ਲੱਗਣ ਦੀ ਉਮੀਦ ਹੈ। ਹੋਰ ਓਪਨ ਸੋਰਸ ਸਾਫਟਵੇਅਰ ਬਾਰੇ ਕੁਝ ਜਾਣਕਾਰੀ ਲਈ ਵੇਖੋ: http://www.dwheeler.com/oss_fs_why.html ਨਵਾਂ ਕੰਮ ਸ਼ੁਰੂ ਕਰਨ ਬਾਰੇ ਇੱਕ ਵਿਚਾਰ ਹੋਰ ਵੀ ਸੀ ਕਿ ਪੁਰਾਣੀਆਂ ਕਿਤਾਬਾਂ, ਜਿਨ੍ਹਾਂ ਉੱਤੇ ਲੇਖਕਾਂ ਦਾ ਅਧਿਕਾਰ ਖਤਮ ਹੋ ਗਿਆ ਹੋਵੇ (ਪੰਜਾਬੀ 'ਚ), ਉਨ੍ਹਾਂ ਨੂੰ ਪੰਜਾਬੀ 'ਚ ਕੰਪਿਊਟਰ 'ਚ ਲਿਖ ਕੇ ਪੰਜਾਬੀ ਸਾਇਟ ਤੋਂ ODPL ਲਾਇਸੈਂਸ ਹੇਠ ਜਾਰੀ ਕੀਤਾ ਜਾਵੇ, ਇਸ ਲਈ ਬਹੁਤ ਸਮੇਂ ਦੀ ਲੋੜ ਹੈ, ਪਰ ਇਹ ਪ੍ਰੈਜੈਕਟ ਲਾਜ਼ਮੀ ਹੀ ਬਹੁਤ ਵੱਡੇ ਖੇਤਰ 'ਚ ਫੈਲਿਆ ਹੈ, ਭਾਰਤ 'ਚ ਲੇਖਕ ਦੀ ਮੌਤ ਤੋਂ 60 ਸਾਲ ਬਾਅਦ ਹੀ ਇੰਝ ਕੀਤਾ ਜਾ ਸਕਦਾ ਹੈ, ਸੋ ਗੁਰਬਖਸ਼ ਸਿੰਘ ਪ੍ਰੀਤਲੜੀ ਤਾਂ ਬਾਹਰ ਹੋ ਗਏ, ਹੁਣ ਅਜੇਹੀਆਂ ਕਿਤਾਬਾਂ ਲੱਭਣੀਆਂ ਹੀ ਵੱਡੀ ਗੱਲ਼ ਹੋਵੇਗੀ। ਇਹ ਕੁਝ ਜਾਣਕਾਰੀ ਮੇਰੇ ਕੋਲ ਇੱਕਠੀ ਹੋਈ ਸੀ, ਸੋ ਸਾਂਝੀ ਕੀਤੀ ਹੋਰ ਜਿਸ ਕਿਸੇ ਕੋਲ ਜਾਣਕਾਰੀ, ਕੋਈ ਪ੍ਰੋਜੈਕਟ ਹੋਵੇ ਤਾਂ ਸਾਂਝੀ ਕਰਨ ਦੀ ਖੇਚਲ ਕਰਨਾ ਧੰਨਵਾਦ, ਤੁਹਾਡਾ ਆਪਣਾ ਆਲਮ -- A S Alam ********** *****POST***** http://www.satluj.org tz: GMT+5:30 "Either find a way or make one" ********** ਫੇਡੋਰਾ ਲਿਸਟ ਉੱਤੇ ਮੇਲਾਂ ਦੀ ਗਿਣਤੀ ਘੱਟਦੀ ਜਾਂਦੀ ਹੈ, ਹੋ ਸਕੇ ਤਾਂ ਪੰਜਾਬੀ-l10n ਉੱਤੇ ਮੈਂਬਰ ਬਣਨ ਦੀ ਮੇਹਰਬਾ ਨੀ ਕਰਨੀ: ------------------------------------------------------------------------- Take Surveys. Earn Cash. Influence the Future of IT Join SourceForge.net's Techsay panel and you'll get the chance to share your opinions on IT & business topics through brief surveys-and earn cash http://www.techsay.com/default.php?page=join.php&p=sourceforge&CID=DEVDEV _______________________________________________ Punjabi-users mailing list [EMAIL PROTECTED] https://lists.sourceforge.net/lists/listinfo/punjabi-users
