ਦੋਸਤੋ ਸਤਿ ਸ੍ਰੀ ਅਕਾਲ, ਕਾਫ਼ੀ ਸਾਥੀਆਂ ਵਲੋਂ ਪੰਜਾਬੀ ਗੁਰਮੁਖੀ ਅੰਕਾਂ (੧ ੨ ੩ ਆਦਿ) ਦੀ ਵਰਤੋਂ ਅੰਗਰੇਜ਼ੀ ਅੰਕਾਂ ਦੀ ਬਜਾਏ ਕਰਨ ਦੀ ਮੰਗ ਆਉਦੀ ਰਹੀ ਹੈ, ਹੁਣੇ ਪਹਿਲਾਂ ਭੇਜੀਆਂ ਮੇਲਾਂ ਵਿੱਚ ਜ਼ਿਕਰ ਕੀਤਾ ਸੀ ਕਿ ਗਨੋਮ ਪਰੋਜੈਕਟ ਸ਼ੁੱਧ ਪੰਜਾਬੀ ਪਰੋਜੈਕਟ ਬਣਾਉਣਾ ਹੈ, ਇਸਕਰਕੇ ਗੁਰਮੁਖੀ ਅੰਕਾਂ ਦੀ ਵਰਤੋਂ ਵਧਾਈ ਜਾ ਰਹੀ ਹੈ ਅਤੇ ਤੁਹਾਨੂੰ ਛੇਤੀ ਹੀ ਗਨੋਮ ਵਿੱਚ ਗੁਰਮੁਖੀ ਪੰਜਾਬੀ ਅੰਕ ਨਜ਼ਰ ਆਉਣਗੇ। ਇਹ ਮੁੱਦੇ ਬਾਰੇ ਵੱਖਰੀ ਮੇਲ ਭੇਜਣ ਦੀ ਖੇਚਲ ਕੀਤੀ ਤਾਂ ਕਿ ਤੁਸੀਂ ਗਨੋਮ 2.26 ਵਿੱਚ ਪੰਜਾਬੀ ਗੁਰਮੁਖੀ ਅੰਕ ਲਿਖਣ ਬਾਰੇ ਵਿਚਾਰ ਦੇ ਸਕੋ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵਰਤੋਂ ਕਰਨੀ ਠੀਕ ਹੈ? ਮੈਂ ਖੁਦ ਇਹ ਵਰਤਣ ਲੱਗਾ ਹਾਂ ਅਤੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ।
ਇੰਸਕ੍ਰਿਪਟ ਵਿੱਚ ਡਿਫਾਲਟ ਅੰਕ ਗੁਰਮੁਖੀ ਅੰਕ ਹੀ ਹਨ ਜੇਹਲਮ ਵਿੱਚ ਹਾਲੇ ਨਹੀਂ ਹਨ, ਪਰ ਜਿੱਦਾਂ ਅਰਵਿੰਦਰ ਹੋਰਾਂ ਨੇ ਕਿਹਾ ਹੈ, ਡਿਫਾਲਟ ਕਰਨ ਬਾਰੇ ਵਿਚਾਰ ਜਾਰੀ ਹੈ ਜੇ ਗਨੋਮ ਅਨੁਵਾਦ ਵਿੱਚ ਅੰਕ ਵਰਤੇ ਗਏ ਤਾਂ ਸੋਧ ਲਈ ਕੁੱਲ ਮਿਲਾ ਕੇ 2 ਕੁ ਸਾਲ ਦਾ ਸਮਾਂ ਲੱਗੇਗਾ, ਪਰ ਤੁਸੀਂ ਫੇਡੋਰਾ 11, ਓਪਨਸੂਸੇ 11.2 ਵਿੱਚ ਗਨੋਮ ਦੇ ਬਹੁਤੇ ਅੰਕ ਗੁਰਮੁਖੀ ਵਿੱਚ ਵੇਖ ਸਕੋਗੇ! ਹੋਰ ਸੁਝਾਆਵਾਂ ਅਤੇ ਵਿਚਾਰਾਂ ਦਾ ਸਵਾਗਤ ਰਹੇਗਾ ਧੰਨਵਾਦ ਸਹਿਤ ਆਲਮ http://www.satluj.com ------------------------------------------------------------------------------ Open Source Business Conference (OSBC), March 24-25, 2009, San Francisco, CA -OSBC tackles the biggest issue in open source: Open Sourcing the Enterprise -Strategies to boost innovation and cut costs with open source participation -Receive a $600 discount off the registration fee with the source code: SFAD http://p.sf.net/sfu/XcvMzF8H _______________________________________________ Punjabi-users mailing list [email protected] https://lists.sourceforge.net/lists/listinfo/punjabi-users
