satluj.com ਤੇ ਪਾ ਦਿੱਤਾ ਗਿਅਾ ਹੈ? :-)
2009/2/20 A S Alam <[email protected]>
> ਸਤਿ ਸ੍ਰੀ ਅਕਾਲ ਦੋਸਤੋ,
> ਅੱਜ ਅਨੁਵਾਦ ਪਰੋਜੈਕਟ ਦਾ ਭਾਗ 2 ਪੇਸ਼ ਕਰ ਰਿਹਾ ਹਾ, ਜਿਸ ਵਿੱਚ ਗਨੋਮ ਬਾਰੇ
> ਜਾਣਕਾਰੀ ਦੇ ਰਿਹਾ ਹਾਂ:
> Gnome ਦੀ ਟਰਾਂਸਲੇਸ਼ਨ:
>
> ਗਨੋਮ (http://www.gnome.org) ਇੱਕ ਆਮ ਡੈਸਕਟਾਪ ਇੰਵਾਇਰਨਮੈਂਟ ਹੈ,
> ਜੋ ਕਿ KDE (http://www.kde.org) ਦਾ ਬਦਲ ਹੈ।
> ਗਨੋਮ ਅਨੁਵਾਦ ਨੂੰ ਪੁਰਾਣੇ ਸ਼ਬਦਾਂ ਅਤੇ ਕੇਵਲ ਪੰਜਾਬੀ ਵਿੱਚ ਰੱਖਣ ਦਾ ਜਤਨ ਕੀਤਾ
> ਜਾ ਰਿਹਾ ਹੈ, ਜਿਸ ਮੁਤਾਬਕ ਵਿੰਡੋ -> ਝਰੋਖਾ, ਡੈਸਕਟਾਪ->ਵੇਹੜਾ ਆਦਿ
> ਸ਼ਬਦ ਵਰਤੇ ਜਾਂਦੇ ਹਨ (ਇਹ ਕਾਰਵਾਈ ਜਾਰੀ ਹੈ) ਤਾਂ ਕਿ ਯੂਜ਼ਰ, ਜੋ
> ਕੇਵਲ ਸ਼ੁੱਧ ਪੰਜਾਬੀ ਚਾਹੁੰਦੇ ਹਨ, ਲਈ ਵੀ ਇੱਕ ਡੈਸਕਟਾਪ ਉਪਲੱਬਧ ਹੋਵੇ
> (ਬਦਲਵੇਂ ਰੂਪ ਵਿੱਚ KDE ਵਿੱਚ ਬਹੁਤੇ ਸ਼ਬਦ ਅੰਗਰੇਜ਼ੀ ਦੇ ਪੰਜਾਬੀ 'ਚ ਲਿਖੇ ਜਾਂਦੇ ਹਨ,
> ਜਿਵੇਂ ਕਿ Window -> ਵਿੰਡੋ, Desktop->ਡੈਸਕਟਾਪ ਆਦਿ)
>
> ਗਨੋਮ ਦਾ ਅਨੁਵਾਦ ਕਾਫ਼ੀ ਗੁੰਝਲਦਾਰ ਹੋ ਗਿਆ ਹੈ (ਭਾਵੇ ਕਿ ਪਹਿਲਾਂ ਕੁਝ ਸੌਖਾ ਸੀ)
>
> http://l10n.gnome.org/languages/pa/gnome-2-26/ui/
>
> ਉੱਤੇ ਤੁਸੀਂ ਕਿਸੇ ਵੀ ਫਾਇਲ ਨੂੰ ਡਾਊਨਲੋਡ ਕਰਕੇ ਪੜਤਾਲ ਕਰ ਸਕਦੇ ਹੋ, ਜੇ ਅਨੁਵਾਦ ਕਰਨਾ
> ਹੈ ਤਾਂ
> ਉਹ ਵੀ ਕਰ ਸਕਦੇ ਹੋ ਅਤੇ ਫਾਇਲ ਨੂੰ ਉੱਥੇ ਹੀ ਭੇਜ ਸਕਦੇ ਹੋ, ਬੱਸ ਇੱਕ ਅਕਾਊਂਟ ਬਣਾਉਣਾ
> ਪਵੇਗਾ
> ਇਸ ਵਾਸਤੇ openID ਸਕੀਮ ਚੱਲਦੀ ਹੈ, ਜੇ ਤੁਹਾਡੇ ਕੋਲ ਹੈ,
>
> ਉਹ ਫਾਇਲ ਨੂੰ ਪੜਤਾਲ ਕਰਨ ਲਈ ਵਾਪਿਸ ਉੱਥੇ ਹੀ ਰੱਖਿਆ ਜਾ ਸਕਦਾ ਹੈ, ਜਿਸ ਨੂੰ ਵਾਪਸ
> ਕਮਿਟ ਕਰਨਾ ਜਿੰਮੇਵਾਰੀ ਕਮਿਟਰ ਦੀ ਰਹੇਗੀ, ਹਾਲ ਦੀ ਘੜੀ ਇੱਕ ਵਿਅਕਤੀ ਕੋਲ ਹੀ ਕੰਮ ਹੈ,
> ਬਾਕੀ ਇਸ ਅਨੁਵਾਦ ਵਿੱਚ ਤੁਹਾਡਾ ਯੋਗ ਅਨੁਵਾਦਕ (ਟਰਾਂਸਲੇਟਰ), ਕਮਿਟਰ,
> ਰਿਵਿਊਰ ਵਲੋਂ ਹੋ ਸਕਦਾ ਹੈ, ਬੇਸ਼ੱਕ ਇਸ ਨਾਲ ਰਿਵਿਊ ਜਾਂ ਅਨੁਵਾਦ ਸੌਖਾ ਹੋ ਗਿਆ ਹੈ,
> ਪਰ ਕਮਿਟਰ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਰਹਿੰਦੀ ਹੈ ਕਿ ਕਿਸ ਦਾ ਅਨੁਵਾਦ ਹੋ ਗਿਆ ਹੈ
> ਜਾਂ ਹੋ ਰਿਹਾ ਹੈ, ਇਸ ਕਰਕੇ ਜੇ ਕੋਈ ਵੀ ਵਿਅਕਤੀ ਅਨੁਵਾਦ ਕਰਦਾ ਹੋਵੇ, ਮੇਲਿੰਗ ਲਿਸਟ
> ਉੱਤੇ ਜਾਣਕਾਰੀ ਭੇਜਣ ਦੀ ਖੇਚਲ ਕਰੇ, ਬੱਸ ਇੰਨੀ ਕੁ ਬੇਨਤੀ ਹੈ।
> ਅਨੁਵਾਦ ਕਰਨ ਲਈ ਕੋਈ ਵੀ ਟੈਕਸਟ ਐਡੀਟਰ (notepad) ਆਦਿ ਦੀ ਵਰਤੋਂ
> ਕੀਤੀ ਜਾ ਸਕਦੀ ਹੈ, ਜਾਂ
>
> ਖਾਸ ਹਦਾਇਤ: ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਅਨੁਵਾਦ ਵਿੱਚ ਕਈ ਬੰਦਿਆਂ
> ਦਾ ਯੋਗਦਾਨ ਰਿਹਾ ਹੈ, ਇਸਕਰਕੇ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਸ਼ਾਮਲ ਅਨੁਵਾਦਕਾਂ
> ਦਾ ਨਾਂ ਕਦੇ ਵੀ ਹਟਾਇਆ ਨਾ ਜਾਵੇ ਅਤੇ ਉਸ ਵਿੱਚ ਹੇਠਾਂ ਆਪਣਾ ਨਾਂ ਸ਼ਾਮਲ ਕੀਤਾ ਜਾ ਸਕਦਾ
> ਹੈ,
> ਇਹੀ ਇੱਕ ਸਤਿਕਾਰ ਹੈ, ਜੋ ਕਾਇਮ ਰੱਖਣ ਦੀ ਰਵਾਇਤ ਹੈ, ਅਤੇ ਅਨੁਵਾਦ
> ਦੌਰਾਨ ਜਾਰੀ ਰੱਖਣੀ ਹੈ।
>
> ਵਪਾਰਕ ਅਨੁਵਾਦ: ਅਨੁਵਾਦ ਦਾ ਕੰਮ ਗ਼ੈਰ-ਵਪਾਰਕ, ਵਲੰਟੀਅਰ ਸੋਚ ਮੁਤਾਬਕ ਕੀਤਾ
> ਜਾਂਦਾ ਹੈ ਅਤੇ ਹੁਣ ਵੀ ਇਸ ਨੂੰ ਇੰਝ ਹੀ ਰੱਖਣ ਦੀ ਸੋਚ ਹੈ, ਇਸ ਨੂੰ ਵਪਾਰਕ
> ਸੋਚ ਅਤੇ ਕੰਪਨੀਆਂ ਤੋਂ ਬਚਾਉਣ ਦਾ ਹਰ ਹੀਲਾ-ਵਸੀਲਾ ਕੀਤਾ ਜਾਵੇਗਾ,
> ਅਤੇ ਇਸ ਲਈ ਸਹਿਯੋਗ ਲੋੜੀਦਾ ਹੈ।
>
> ਇਸ ਅਨੁਵਾਦ ਦਾ ਢੰਗ ਹਾਲੇ ਪੂਰੀ ਤਰ੍ਹਾਂ ਸਫ਼ਲ ਨਹੀਂ ਹੈ ਅਤੇ ਤੁਸੀਂ ਫਾਇਲਾਂ ਨੂੰ ਕਮਿਟ
> ਨਹੀਂ
> ਕਰ ਸਕਦੇ।
> ਮੱਦਦ ਲਈ ਡਿਕਸ਼ਨਰੀ:
> http://spreadsheets.google.com/pub?key=pWAO4eT0oocyN8jv9OeB8Zg
>
> ਜੇ ਹੋਰ ਮੱਦਦ ਦੀ ਲੋੜ ਹੋਵੇ ਜਾਂ ਕੋਈ ਸਮੱਸਿਆ ਆਵੇ ਤਾਂ ਬੇਝਿਜਕ ਮੇਲ ਦਾ ਜਵਾਬ
> ਦੇਣਾ!
> ਬਾਕੀ KDE, firefox, openoffice ਬਾਰੇ ਅਗਲੀ ਮੇਲ ਵਿੱਚ
>
> ਸਹਿਯੋਗ ਦੀ ਉਮੀਦ ਨਾਲ ਧੰਨਵਾਦ ਸਹਿਤ
> ਅਮਨ
> http://www.satluj.com/
>
>
> ------------------------------------------------------------------------------
> Open Source Business Conference (OSBC), March 24-25, 2009, San Francisco,
> CA
> -OSBC tackles the biggest issue in open source: Open Sourcing the
> Enterprise
> -Strategies to boost innovation and cut costs with open source
> participation
> -Receive a $600 discount off the registration fee with the source code:
> SFAD
> http://p.sf.net/sfu/XcvMzF8H
> _______________________________________________
> Punjabi-users mailing list
> [email protected]
> https://lists.sourceforge.net/lists/listinfo/punjabi-users
>
--
Regards,
Gurpartap Singh
------------------------------------------------------------------------------
Open Source Business Conference (OSBC), March 24-25, 2009, San Francisco, CA
-OSBC tackles the biggest issue in open source: Open Sourcing the Enterprise
-Strategies to boost innovation and cut costs with open source participation
-Receive a $600 discount off the registration fee with the source code: SFAD
http://p.sf.net/sfu/XcvMzF8H
_______________________________________________
Punjabi-users mailing list
[email protected]
https://lists.sourceforge.net/lists/listinfo/punjabi-users