ਦੋਸਤੋ, ਪੰਜਾਬੀ ਪਰੋਜੈੱਕਟ ਲਈ ਕੰਮ ਕਰਦਿਆਂ ਹੋਇਆਂ ਸਾਈਟ ਅੱਪਡੇਟ ਕਰਨੀ ਲਾਜ਼ਮੀ ਸੀ ਅਤੇ ਬੜੇ ਚਿਰਾਂ ਤੋਂ ਇੱਕ ਸਾਈਟ ਦੀ ਉਡੀਕ ਸੀ, ਇਹ ਕੰਮ ਗੁਰਪਰਤਾਪ ਜੀ ਦੇ ਜ਼ਿੰਮੇ ਲਾਇਆ ਹੋਇਆ ਸੀ, ਬੱਸ ਹੁਣ ਇਹ ਉਪਲੱਬਧ ਹੋ ਹੀ ਗਈ ਹੈ, ਮੈਨੂੰ ਬੜੀ ਖੁਸ਼ੀ ਹੈ ਕਿ ਸਤਲੁਜ ਸਾਈਟ ਹੇਠ ਦਿੱਤੇ ਐਡਰੈੱਸ ਉੱਤੇ ਉਪਲੱਬਧ ਹੈ:
http://www.satluj.com/ ਇਸ ਵਿੱਚ ਖਾਸ ਤੌਰ ਉੱਤੇ ਅਸੀਂ ਸ਼ਾਮਲ ਕੀਤਾ ਹੈ: ੳ) ਤਕਨੀਕੀ ਮੱਦਦ ਅ) ਸਵਾਲ ਜਵਾਬ ੲ) ਫੋਰਮ (ਜਿਸ ਵਿੱਚ ਵੱਖ ਵੱਖ ਭਾਗ ਤਕਨੀਕੀ, ਟਰਾਂਸਲੇਸ਼ਨ ਆਦਿ ਹਨ) ਸਤਲੁਜ ਪਰੋਜੈੱਕਟ ਬਾਰੇ: ਇਹ ਪਰੋਜੈੱਕਟ ਤਕਨੀਕੀ ਵਿਕਾਸ ਪਰੋਜੈੱਕਟ ਅਤੇ ਪਨਲੀਕਨਸ ਪਰੋਜੈੱਕਟ ਦਾ ਸਾਂਝਾ ਜਤਨ ਹੈ, ਇਸ ਵਿੱਚ ਪੰਜਾਬੀ ਅਨੁਵਾਦ ਦਾ ਕੰਮ ਹੈ, ਫੋਂਟ ਵਿਕਾਸ (ਡਿਵੈਲਪਮੈਂਟ), ਵੈੱਬ ਸਾਈਟਾਂ ਪੰਜਾਬੀ 'ਚ ਬਣਾਉਣ ਬਾਰੇ ਜਾਣਕਾਰੀ, ਐਪਲੀਕੇਸ਼ਨ ਪੰਜਾਬੀ 'ਚ ਚਲਾਉਣ, ਓਪਰੇਟਿੰਗ ਸਿਸਟਮ ਪੰਜਾਬੀ ਵਿੱਚ ਚਲਾਉਣ, ਕੀਬੋਰਡ ਲੇਆਉਟ ਬਾਰੇ ਜਾਣਕਾਰੀ ਰੱਖਣ ਦਾ ਜਤਨ ਕੀਤਾ ਜਾਵੇਗਾ। ਹੇਠਾਂ ਲਿਸਟ ਵਿੱਚ ਕੁਝ ਸਾਂਝੇ ਜਤਨ ਅਤੇ ਮਕਸਦ ਹਨ: ੳ) ਪੰਜਾਬੀ ਕੰਪਿਊਟਰ ਲਈ ਸਾਂਝਾ ਪਲੇਟਫਾਰਮ ਸਭ ਲਈ, ਸਭ ਵਲੋਂ ਇੱਕ ਸਾਂਝਾ ਹੰਭਲਾ ਅ) ਪੰਜਾਬੀ ਹਰੇਕ ਪਲੇਟਫਾਰਮ ਉੱਤੇ ਠੀਕ ਤਰ੍ਹਾਂ ਚੱਲਦੀ ਹੋਵੇ (ਰੈਡਰਿੰਗ) (ਵਿੰਡੋਜ਼, ਲੀਨਕਸ, ਮੈਕ ਅਤੇ ਹੋਰ ਵੀ) ੲ) ਪੰਜਾਬੀ ਇੰਪੁੱਟ ਅਤੇ ਕੀਬੋਰਡ ਲੇਆਉਟ ਸ) ਪੰਜਾਬੀ ਵਰਤਣ ਲਈ ਲੋਕਾਂ ਦੀ ਮੱਦਦ (ਰੈਡਰਿੰਗ, ਇੰਪੁੱਟ, ਪਰਿੰਟ) ਹ) ਪੰਜਾਬੀ ਫੋਂਟ ਵਿਕਾਸ ਕ) ਪੰਜਾਬੀ ਹਰੇਕ ਪਲੇਟਫਾਰਮ ਉੱਤੇ ਉਪਲੱਬਧ ਹੋਵੇ (ਯੂਨੀਕੋਡ ਦੀ ਮੱਦਦ ਨਾਲ) ਖ) ਪੰਜਾਬੀ ਐਪਲੀਕੇਸ਼ਨਾਂ ਲਈ ਵੱਖ ਵੱਖ ਪਲੇਟਫਾਰਮਾਂ ਉੱਤੇ ਟੈਸਟ ਰਿਪੋਰਟ ਗ) ਪੰਜਾਬੀ ਕੰਪਿਊਟਰ ਵਿਕਾਸ ਦੀਆਂ ਨਵੀਆਂ ਜਾਣਕਾਰੀਆਂ ਸਾਂਝੀਆਂ ਮੱਦਦ: ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਜੋ ਵੀ ਤੁਸੀਂ ਠੀਕ ਸਮਝੋ, ਉਹ ਮੱਦਦ ਕਰੋ, ਭਾਵੇਂ ਉਹ ਫੋਰਮ ਵਿੱਚ ਹੋਵੇ ਜਾਂ ਸਵਾਲ- ਜਵਾਬ ਵਿੱਚ, ਜੋ ਸਵਾਲ ਵੀ ਤੁਸੀਂ ਪੁੱਛਦੇ ਹੋ, ਜਾਂ ਜਵਾਬ ਜਾਣਦੇ ਹੋ, ਸਾਡੇ ਨਾਲ ਸਾਂਝੇ ਕਰੋ। ਧੰਨਵਾਦ: ਇਸ ਵੈੱਬ-ਸਾਈਟ ਲਈ ਸਭ ਮੇਹਨਤ ਕਰਨ ਵਾਲਾ ਇੱਕ ਹੀ ਨੌਜਵਾਨ ਹੈ, ਗੁਰਪਰਤਾਪ ਸਿੰਘ ਜੀ, ਮੈਂ ਉਸ ਦੇ ਜਤਨਾਂ ਲਈ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਦੀ ਕੀਤੀ ਮੇਹਨਤ ਦੀ ਸ਼ਲਾਘਾ ਕਰਦਾ ਵਾਂ। ਅੰਤ ਵਿੱਚ ਇਹ ਆਪਣੇ ਪਰੋਜੈੱਕਟ ਲਈ ਇੱਕ ਅਹਿਮ ਪਹਿਲ ਹੈ ਅਤੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਇਸ ਨੂੰ ਵਰਤੋਂ, ਮੈਂਬਰ ਬਣੋ ਅਤੇ ਸੁਝਾਅ ਤੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਜਵਾਬ ਦੀ ਉਡੀਕ 'ਚ ਤੁਹਾਡਾ ਆਪਣਾ ਅਮਨ Aman http://alamwalia.blogspot.com ------------------------------------------------------------------------- Sponsored by: SourceForge.net Community Choice Awards: VOTE NOW! Studies have shown that voting for your favorite open source project, along with a healthy diet, reduces your potential for chronic lameness and boredom. Vote Now at http://www.sourceforge.net/community/cca08 _______________________________________________ Punjabi-users mailing list [email protected] https://lists.sourceforge.net/lists/listinfo/punjabi-users
