ਬੜੀ ਖੁਸ਼ੀ ਹੈ ਭਾਈ। ਸ਼ੁਕਰ ਹੈ ਰੱਬ ਦਾ ਕੰਮ ਸਿਰੇ ਚੜ੍ਹਦਾ ਦਿਸਦਾ ਹੈ। ਨਾਲ਼ੇ ਹੁਣ ਇੱਕ
ਐਗ੍ਰੀਗੇਟਰ/ਪਲੈਨੇਟ ਵੀ ਚਾਲੂ ਹੈ http://satluj.com/pa/planet ਜਿੱਥੇ ਸਾਰੇ ਪੰਜਾਬੀ
ਬਲੋਗ, ਆਦਿ. ਦਾ ਇਕੱਠਾ ਨਿਚੋੜ ਹੈ।
ਜੇ ਕੋਈ ਪੰਜਾਬੀ ਵਿਚ ਬਲੋਗ ਲਿਖਦਾ ਹੋਵੇ ਤਾਂ ਤੁਸੀਂ ਫੋਰਮ ਵਿਚ ਇਸ ਬਾਰੇ ਪੋਸਟ ਕਰ ਸਕਦੇ ਹੋ
ਤਾਂ ਕਿ ਤੁਹਾਡਾ ਬਲਾਗ ਵੀ ਪਲੈਨੇਟ ਵਿਚ ਸ਼ਮਿਲ ਕਿਤਾ ਹਾ ਸਕੇ! ਇਹ ਇਕ ਬਿਨਤੀ ਹੀ ਸਮਝੋ।
ਇਕ ਹੋਰ ਬੇਨਤੀ ਮਨਜੂਰ ਕਰਨਾ ਕਿ ਅਗ੍ਹਾਂ ਤੋਂ ਗੱਲ ਬਾਤ ਸਾਰੀ ਫੋਰਮ ਤੇ ਹੀ ਚੱਲੇਗੀ। ਇਸ
ਪਿਛੇ ਮੁਖ ਕਾਰਣ ਇਹੀ ਹੈ ਕਿ ਸਾਡੀਆਂ ਗੱਲਾਂ ਦਾ ਜੋ ਵੀ ਸਿੱਟਾ ਨਿਕਲ਼ਦਾ ਹੈ, ਉਹ ਹਰ ਇਕ
ਜਗਿਆਸੂ ਨਾਲ਼ ਸਾਂਝਾ ਹੋ ਸਕੇ।
ਨਾਲ਼ੇ ਇਕ ਗੱਲ ਹੋਰ, ਆਪਣੀ ਵੈਬਸਾਈਟ ਪੰਜਾਬੀ ਇੰਟਸਫੇਸ ਵਿੱਚ ਵੀ ਉਪਲਭਦ ਹੈ! ਬਸ
http://satluj.com/pa 'ਤੇ ਜਾਣ ਦੀ ਦੇਰੀ ਹੈ, ਫਿਰ ਸਾਰੀ ਸਾਈਟ ਪਂਜਾਬੀ ਵਿਚ ਹੀ ਮਾਣੋਗੇ।
ਪਰ ਧਿਆਨ ਰੱਖਣਾ, ਅਜੇ ਬਹੁਤੀ ਸ਼ਬਦਾਵਲੀ ਦਾ ਅਨੁਵਾਦ ਨਹੀਂ ਹੋ ਸਕਿਆ ਹੈ, ਪਰ ਕੰਮ ਲਗਾਤਾਰ
ਜਾਰੀ ਹੈ।
ਹੁਣ ਸਾਈਟ 'ਤੇ ਆਪਣਾ ਖਾਤਾ ਖੋਲ ਲਵੋ http://satluj.com/pa/user/register ਅਤੇ ਉਥੇ
ਇਕੱਠ ਬੰਨ੍ਹ ਲਵੋ :-)
ਮੈਂ ਇਹ ਖਿਆਲ ਮੇਲ ਲਿਸਟ ਅਤੇ ਫੋਰਮ ਦੋਵਾਂ ਧਾਹਾਂ ਤੇ ਲਿਖ ਰਿਹਾ ਹਾਂ। ਹੁਣ ਫੋਰਮ ਤੇ ਹੀ
ਮਿਲ਼ਾਂਗੇ ਵਈ!
2008/7/4 Amanpreet <[EMAIL PROTECTED]>:
> ਦੋਸਤੋ,
>
> ਪੰਜਾਬੀ ਪਰੋਜੈੱਕਟ ਲਈ ਕੰਮ
> ਕਰਦਿਆਂ ਹੋਇਆਂ ਸਾਈਟ ਅੱਪਡੇਟ
> ਕਰਨੀ ਲਾਜ਼ਮੀ ਸੀ ਅਤੇ
> ਬੜੇ ਚਿਰਾਂ ਤੋਂ ਇੱਕ ਸਾਈਟ ਦੀ
> ਉਡੀਕ ਸੀ, ਇਹ ਕੰਮ ਗੁਰਪਰਤਾਪ ਜੀ
> ਦੇ ਜ਼ਿੰਮੇ ਲਾਇਆ ਹੋਇਆ ਸੀ,
> ਬੱਸ ਹੁਣ ਇਹ ਉਪਲੱਬਧ ਹੋ ਹੀ ਗਈ
> ਹੈ, ਮੈਨੂੰ ਬੜੀ ਖੁਸ਼ੀ ਹੈ ਕਿ
> ਸਤਲੁਜ ਸਾਈਟ ਹੇਠ ਦਿੱਤੇ
> ਐਡਰੈੱਸ ਉੱਤੇ ਉਪਲੱਬਧ ਹੈ:
>
> http://www.satluj.com/
>
> ਇਸ ਵਿੱਚ ਖਾਸ ਤੌਰ ਉੱਤੇ ਅਸੀਂ
> ਸ਼ਾਮਲ ਕੀਤਾ ਹੈ:
> ੳ) ਤਕਨੀਕੀ ਮੱਦਦ
> ਅ) ਸਵਾਲ ਜਵਾਬ
> ੲ) ਫੋਰਮ (ਜਿਸ ਵਿੱਚ ਵੱਖ ਵੱਖ ਭਾਗ
> ਤਕਨੀਕੀ, ਟਰਾਂਸਲੇਸ਼ਨ ਆਦਿ ਹਨ)
>
> ਸਤਲੁਜ ਪਰੋਜੈੱਕਟ ਬਾਰੇ:
> ਇਹ ਪਰੋਜੈੱਕਟ ਤਕਨੀਕੀ ਵਿਕਾਸ
> ਪਰੋਜੈੱਕਟ ਅਤੇ ਪਨਲੀਕਨਸ
> ਪਰੋਜੈੱਕਟ ਦਾ ਸਾਂਝਾ ਜਤਨ ਹੈ,
> ਇਸ ਵਿੱਚ ਪੰਜਾਬੀ ਅਨੁਵਾਦ ਦਾ
> ਕੰਮ ਹੈ, ਫੋਂਟ ਵਿਕਾਸ
> (ਡਿਵੈਲਪਮੈਂਟ), ਵੈੱਬ ਸਾਈਟਾਂ
> ਪੰਜਾਬੀ 'ਚ
> ਬਣਾਉਣ ਬਾਰੇ ਜਾਣਕਾਰੀ,
> ਐਪਲੀਕੇਸ਼ਨ ਪੰਜਾਬੀ 'ਚ ਚਲਾਉਣ,
> ਓਪਰੇਟਿੰਗ ਸਿਸਟਮ ਪੰਜਾਬੀ ਵਿੱਚ
> ਚਲਾਉਣ, ਕੀਬੋਰਡ ਲੇਆਉਟ ਬਾਰੇ
> ਜਾਣਕਾਰੀ ਰੱਖਣ ਦਾ ਜਤਨ ਕੀਤਾ
> ਜਾਵੇਗਾ।
>
> ਹੇਠਾਂ ਲਿਸਟ ਵਿੱਚ ਕੁਝ ਸਾਂਝੇ
> ਜਤਨ ਅਤੇ ਮਕਸਦ ਹਨ:
>
> ੳ) ਪੰਜਾਬੀ ਕੰਪਿਊਟਰ ਲਈ ਸਾਂਝਾ
> ਪਲੇਟਫਾਰਮ ਸਭ ਲਈ, ਸਭ ਵਲੋਂ ਇੱਕ
> ਸਾਂਝਾ ਹੰਭਲਾ
> ਅ) ਪੰਜਾਬੀ ਹਰੇਕ ਪਲੇਟਫਾਰਮ
> ਉੱਤੇ ਠੀਕ ਤਰ੍ਹਾਂ ਚੱਲਦੀ ਹੋਵੇ
> (ਰੈਡਰਿੰਗ) (ਵਿੰਡੋਜ਼, ਲੀਨਕਸ,
> ਮੈਕ ਅਤੇ ਹੋਰ ਵੀ)
> ੲ) ਪੰਜਾਬੀ ਇੰਪੁੱਟ ਅਤੇ ਕੀਬੋਰਡ
> ਲੇਆਉਟ
> ਸ) ਪੰਜਾਬੀ ਵਰਤਣ ਲਈ ਲੋਕਾਂ ਦੀ
> ਮੱਦਦ (ਰੈਡਰਿੰਗ, ਇੰਪੁੱਟ,
> ਪਰਿੰਟ)
> ਹ) ਪੰਜਾਬੀ ਫੋਂਟ ਵਿਕਾਸ
> ਕ) ਪੰਜਾਬੀ ਹਰੇਕ ਪਲੇਟਫਾਰਮ
> ਉੱਤੇ ਉਪਲੱਬਧ ਹੋਵੇ (ਯੂਨੀਕੋਡ
> ਦੀ ਮੱਦਦ ਨਾਲ)
> ਖ) ਪੰਜਾਬੀ ਐਪਲੀਕੇਸ਼ਨਾਂ ਲਈ
> ਵੱਖ ਵੱਖ ਪਲੇਟਫਾਰਮਾਂ ਉੱਤੇ
> ਟੈਸਟ ਰਿਪੋਰਟ
> ਗ) ਪੰਜਾਬੀ ਕੰਪਿਊਟਰ ਵਿਕਾਸ
> ਦੀਆਂ ਨਵੀਆਂ ਜਾਣਕਾਰੀਆਂ
> ਸਾਂਝੀਆਂ
>
> ਮੱਦਦ:
> ਸਾਨੂੰ ਤੁਹਾਡੇ ਸਹਿਯੋਗ ਦੀ ਲੋੜ
> ਹੈ, ਜੋ ਵੀ ਤੁਸੀਂ ਠੀਕ ਸਮਝੋ, ਉਹ
> ਮੱਦਦ ਕਰੋ, ਭਾਵੇਂ ਉਹ
> ਫੋਰਮ ਵਿੱਚ ਹੋਵੇ ਜਾਂ ਸਵਾਲ-
> ਜਵਾਬ ਵਿੱਚ, ਜੋ ਸਵਾਲ ਵੀ ਤੁਸੀਂ
> ਪੁੱਛਦੇ ਹੋ, ਜਾਂ ਜਵਾਬ ਜਾਣਦੇ
> ਹੋ,
> ਸਾਡੇ ਨਾਲ ਸਾਂਝੇ ਕਰੋ।
>
> ਧੰਨਵਾਦ:
> ਇਸ ਵੈੱਬ-ਸਾਈਟ ਲਈ ਸਭ ਮੇਹਨਤ
> ਕਰਨ ਵਾਲਾ ਇੱਕ ਹੀ ਨੌਜਵਾਨ ਹੈ,
> ਗੁਰਪਰਤਾਪ ਸਿੰਘ
> ਜੀ, ਮੈਂ ਉਸ ਦੇ ਜਤਨਾਂ ਲਈ
> ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ
> ਦੀ ਕੀਤੀ ਮੇਹਨਤ ਦੀ ਸ਼ਲਾਘਾ
> ਕਰਦਾ ਵਾਂ।
>
> ਅੰਤ ਵਿੱਚ ਇਹ ਆਪਣੇ ਪਰੋਜੈੱਕਟ
> ਲਈ ਇੱਕ ਅਹਿਮ ਪਹਿਲ ਹੈ ਅਤੇ
> ਤੁਹਾਨੂੰ ਸਭ ਨੂੰ ਬੇਨਤੀ ਹੈ
> ਕਿ ਇਸ ਨੂੰ ਵਰਤੋਂ, ਮੈਂਬਰ ਬਣੋ
> ਅਤੇ ਸੁਝਾਅ ਤੇ ਵਿਚਾਰ ਸਾਡੇ ਨਾਲ
> ਸਾਂਝੇ ਕਰੋ।
>
> ਜਵਾਬ ਦੀ ਉਡੀਕ 'ਚ
> ਤੁਹਾਡਾ ਆਪਣਾ
> ਅਮਨ
>
> Aman
> http://alamwalia.blogspot.com
>
> -------------------------------------------------------------------------
> Sponsored by: SourceForge.net Community Choice Awards: VOTE NOW!
> Studies have shown that voting for your favorite open source project,
> along with a healthy diet, reduces your potential for chronic lameness
> and boredom. Vote Now at http://www.sourceforge.net/community/cca08
> _______________________________________________
> Punjabi-l10n mailing list
> [EMAIL PROTECTED]
> https://lists.sourceforge.net/lists/listinfo/punjabi-l10n
>
--
Regards,
Gurpartap Singh
-------------------------------------------------------------------------
Sponsored by: SourceForge.net Community Choice Awards: VOTE NOW!
Studies have shown that voting for your favorite open source project,
along with a healthy diet, reduces your potential for chronic lameness
and boredom. Vote Now at http://www.sourceforge.net/community/cca08
_______________________________________________
Punjabi-users mailing list
[email protected]
https://lists.sourceforge.net/lists/listinfo/punjabi-users