Jaswinder Singh ਨੇ ਲਿਖਿਆ: > Hi, > > I am Jaswinder Singh contributing currently on Fedora Project > translation, I would like to contribute for OpenOffice Punjabi > Translations too. > > Appreciate if you could let me know how to start with and the procedures > for the Punjabi OpenOffice localizations. > > Thanking you > > thanks > jsingh >
ਬਹੁਤ ਖੁਸ਼ੀ ਦੀ ਗੱਲ਼ ਹੈ ਕਿ ਤੁਸੀਂ (ਰੈੱਡ ਹੈੱਟ ਨੇ) ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ, ਵੈਸਾ ਤਾਂ ਫੇਡੋਰਾ ਹੀ ਹਾਲਤ ਵੇਖ ਪਤਾ ਲੱਗ ਹੀ ਸਕਦਾ ਹੈ ਕਿ ਕੰਮ ਕਿੰਝ ਕਰਦੇ ਹੋ, ਬਾਕੀ ਭਾਈ ਓਪਨ-ਆਫਿਸ ਦਾ ਕੰਮ ਹੁਣ ਦੋ ਭਾਗਾਂ 'ਚ ਚੱਲ ਰਿਹਾ ਹੈ, ਪਹਿਲਾਂ ਭਾਗ (UI) ਤਾਂ ਲੱਗਭਗ ਮੁਕੰਮਲ ਹੈ (>80%) ਅਤੇ ਦੂਜਾ ਭਾਗ (10%) ਚੱਲ ਰਿਹਾ ਹੈ। ਜੇ ਤੁਸੀਂ ਯੋਗਦਾਨ ਦੇਣਾ ਚਾਹੁੰਦੇ ਹੋ ਤਾਂ ਸਾਡਾ ਸਾਥ ਦਿਓ ਅਤੇ ਮੱਦਦ ਅਨੁਵਾਦ 'ਚ ਯੋਗਦਾਨ ਪਾਓ। ਇਹ ਕਰੀਬ ਕਰੀਬ ਯੂਜ਼ਰ ਲੈਵਲ ਤੱਕ ਅੱਪੜਨ ਦਾ ਬਹੁਤ ਵਧੀਆ ਢੰਗ ਹੈ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਪੰਜਾਬੀ ਓਪਨ ਆਫਿਸ ਨੂੰ ਬਹੁਤ ਵਰਤਣ ਲੱਗ ਪਏ ਹਨ, ਉਹਨਾਂ ਨੂੰ ਕਾਫ਼ੀ ਸਵਾਲ ਰਹਿੰਦੇ ਹਨ ਕਿ ਇਸ ਨੂੰ ਕਿਵੇਂ ਵਰਤੀਏ, ਸੋ ਮੱਦਦ ਦੇ ਅਨੁਵਾਦ ਵਿੱਚ ਤੁਸੀਂ ਕਮਿਊਨਟੀ ਦਾ ਭਰਪੂਰ ਸਹਿਯੋਗ ਕਰ ਸਕਦੇ ਹੋ, "ਜੇ ਤੁਸੀਂ ਅਸਲ 'ਚ ਮੱਦਦ ਕਰਨਾ ਚਾਹੁੰਦੇ ਹੋ" ਭਾਵੇਂ ਕਿ 3.1 ਵਿੱਚ ਮੱਦਦ ਥੋੜੀ ਹੀ ਜਾ ਸਕੇਗੀ, ਪਰ 3.2 ਵਿੱਚ ਜੇ ਤੁਹਾਡੀ ਮੱਦਦ ਰਹੀ ਤਾਂ ਉਮੀਦ ਹੈ ਕਿ ~40-50% ਤੱਕ ਕਰ ਲਵਾਂਗੇ ਅਤੇ ਇਹ ਬਹੁਤ ਉਪਰਾਲਾ ਰਹੇਗਾ। ਉਮੀਦ ਹੈ ਕਿ ਤੁਸੀਂ ਸਹੀਂ ਅਰਥਾਂ ਵਿੱਚ ਸਹਿਯੋਗ ਦਿਓਗੇ ਅਤੇ ਪੰਜਾਬੀ ਟੀਮ ਨਾਲ ਰਲ਼ ਕੇ ਚੱਲੋਗੇ। ਜੇ ਕੰਮ ਸ਼ੁਰੂ ਕੀਤਾ ਤਾਂ ਇਹ ਉਮੀਦ ਕੀਤੀ ਜਾਵੇਗੀ ਕਿ ਤੁਸੀਂ ਲਗਾਤਾਰ ਕੰਮ ਕਰਦੇ ਰਹੋਗੇ! ਪੰਜਾਬੀ ਟੀਮ ਅਤੇ ਅਨੁਵਾਦ ਦੇ ਸਬੰਧ ਵਿੱਚ ਥੋੜੀ ਬਹੁਤੀ ਜਾਣਕਾਰੀ ਵੇਖਣ ਲਈ http://satluj.com/pa/node/108 ਪੜ੍ਹ ਸਕਦੇ ਹੋ! ਸੋ ਤੁਹਾਡੇ ਕੋਲੋ ਸੱਚੇ ਦਿਲੋਂ ਅਤੇ ਸੱਚੀ ਨੀਅਤ ਨਾਲ ਸਹਿਯੋਗ ਦੀ ਉਮੀਦ ਰਹੇਗੀ! ਅਮਨ http://www.satluj.com/ ਜੇਸਿੰਘਓਰੈੱਡਹੈੱਟ: ਕੋਈ ਪ੍ਰਾਈਵੇਟ ਮੇਲ ਭੇਜਣ ਨਾਲੋਂ ਮੇਲਿੰਗ ਲਿਸਟ ਉੱਤੇ ਮੇਲ ਭੇਜਣ ਦੀ ਖੇਚਲ ਕਰਨੀ ਜੀ ਪੰਜਾਬੀ-ਯੂਜ਼ਰ ਉੱਤੇ। ਧੰਨਵਾਦ ------------------------------------------------------------------------------ This SF.net email is sponsored by: SourcForge Community SourceForge wants to tell your story. http://p.sf.net/sfu/sf-spreadtheword _______________________________________________ Punjabi-users mailing list [email protected] https://lists.sourceforge.net/lists/listinfo/punjabi-users
