ਸਭ ਨੂੰ ਸਤਿ ਸ਼੍ਰੀ ਅਕਾਲ,

ਮੇਰਾ ਨਾਂ ਅਮਨਦੀਪ ਸਿੰਘ ਹੈ। ਮੈਂ ਇਲੈਕਟ੍ਰਾਨਿਕਸ ਅਤੇ ਸੰਚਾਰ ਦੀ ਡਿਗਰੀ ਤੱਕ ਦੀ ਪੜ੍ਹਾਈ
ਕੀਤੀ ਹੈ। ਰਿਹਾਇਸ਼ ਵਜੋਂ ਮੈਂ ਲੁਧਿਆਣੇ ਸ਼ਹਿਰ ਨਾਲ ਸੰਬੰਧਿਤ ਹਾਂ।

ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਆਪਣੀ ਮਾਂ ਬੋਲੀ ਨਾਲ ਬੇਹੱਦ ਮੋਹ ਹੈ ਅਤੇ ਹਮੇਸ਼ਾਂ ਇਸ
ਦੀ ਬਿਹਤਰੀ ਲਈ ਯਤਨਸ਼ੀਲ ਰਹਿੰਦਾ ਹਾਂ। ਕੁੱਝ ਸਾਲ ਅਜਾਦਾਨਾ ਤੌਰ ਤੇ ਕੰਮ ਕਰਨ ਤੋਂ ਬਾਅਦ
ਮੈਂ www.vehdaa.com ਨਾਲ ਪੰਜਾਬੀ ਅਨੁਵਾਦਕ ਦੇ ਤੌਰ ਤੇ ਵੀ ਜੁੜਿਆ ਰਿਹਾ ਹਾਂ।

ਮੈਂ ਹਾਲ ਹੀ ਵਿੱਚ ਰੈੱਡ ਹੈਟ ਕੰਪਨੀ ਵਿੱਚ ਤਕਨੀਕੀ ਅਨੁਵਾਦਕ ਪੰਜਾਬੀ ਪੱਧਰ ੧ ਦੇ ਤੌਰ ਤੇ
ਨੌਕਰੀ ਦੀ ਸ਼ੁਰੂਆਤ ਕੀਤੀ ਹੈ। ਮੈਨੂੰ ਆਪ ਸਭ ਦੇ ਸਾਥ ਅਤੇ ਸਹਿਯੋਗ ਦੀ ਹਮੇਸ਼ਾਂ ਲੋੜ
ਪੈਂਦੀ ਰਹੇਗੀ। ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਵਿੱਚ ਰਲਾ ਲਵੋਗੇ ਤੇ ਮੈਨੂੰ ਆਪ
ਸਭ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ।

ਮੇਰੀ ਤੁੱਛ ਬੁੱਧੀ ਅਨੁਸਾਰ ਅਗਰ ਮੇਰੀ ਕਿਤੇ ਵੀ ਲੋੜ ਹੋਵੇਗੀ ਤਾਂ ਮੈਂ ਹਮੇਸ਼ਾਂ ਤਿਆਰ ਹਾਂ।

ਆਪ ਜੀ ਦਾ ਅਗਾਊਂ ਧੰਨਵਾਦ
ਅਮਨਦੀਪ ਸਿੰਘ
------------------------------------------------------------------------------
See everything from the browser to the database with AppDynamics
Get end-to-end visibility with application monitoring from AppDynamics
Isolate bottlenecks and diagnose root cause in seconds.
Start your free trial of AppDynamics Pro today!
http://pubads.g.doubleclick.net/gampad/clk?id=48808831&iu=/4140/ostg.clktrk
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to